ਬਾਲੀਵੁੱਡ ਅਦਾਕਾਰ ਸਲਮਾਨ ਖਾਨ ਚਾਹੁੰਦੇ ਸਨ ਕਿ 'ਪਾਟਨਰ' ਦਾ ਸੀਕਊਲ ਬਣਾਇਆ ਜਾਵੇ। ਇਸ ਲਈ ਨਿਰਦੇਸ਼ਕ ਡੇਵਿਡ ਧਵਨ ਨੇ ਉਨ੍ਹਾਂ ਨੂੰ ਇਕ ਸਕ੍ਰਪਿਟ ਦਿਖਾਈ ਜੋ ਸਲਮਾਨ ਨੂੰ ਪਸੰਦ ਨਹੀਂ ਆਈ। ਇਸ ਤੋਂ ਬਾਅਦ ਡੇਵਿਡ ਨੇ ਦੂਜੀਆਂ ਫਿਲਮਾਂ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਹੁਣ ਸਲਮਾਨ ਨੇ ਇਕ ਵਾਰ ਫਿਰ ਪਾਟਨਰ-2' ਦੇ ਪ੍ਰੋਜੈਕਟ 'ਤੇ ਆਪਣੀ ਰੁਚੀ ਦਿਖਾਈ ਹੈ ਅਤੇ ਡੇਵਿਡ ਨੇ ਕਿਹਾ ਹੈ ਕਿ ਇਸ ਫਿਲਮ ਦਾ ਸੀਕੂਅਲ ਸ਼ੁਰੂ ਕੀਤਾ ਜਾਵੇ।
ਇਸ ਫਿਲਮ ਦੇ ਸੀਕੂਅਲ ਦੀਆਂ ਗੱਲਾਂ ਇਸਦੇ ਹਿੱਟ ਹੋਣ 'ਤੇ ਹੀ ਸ਼ੁਰੂ ਹੋ ਗਈਆਂ ਸਨ। ਇਹ ਫਿਲਮ ਸਾਲ 2007 'ਚ ਰਿਲੀਜ਼ ਹੋਈ ਸੀ। 'ਪਾਟਨਰ' 'ਚ ਸਲਮਾਨ-ਕੈਟਰੀਨਾ ਅਤੇ ਗੋਵਿੰਦਾ ਲਾਰਾ ਨੇ ਮੁੱਖ ਭੂਮਿਕਾ ਨਿਭਾਈ ਸੀ।
ਡੇਵਿਡ ਇਸ ਵੇਲੇ ਸਕ੍ਰਪਿਟ ਨੂੰ ਅੰਤਿਮ ਰੂਪ ਦੇਣ ਲਈ ਲੱਗੇ ਹੋਏ ਹਨ ਅਤੇ 'ਪਾਟਨਰ-2' ਦੀ ਸ਼ੂਟਿੰਗ ਅਗਲੇ ਸਾਲ ਹੋਣ ਦੀ ਸੰਭਾਵਨਾ ਹੈ। ਇਸ ਫਿਲਮ 'ਚ ਕੈਟਰੀਨਾ ਕੈਫ ਦੀ ਥਾਂ ਜ਼ਰੀਨ ਖਾਨ ਨੂੰ ਲਏ ਜਾਣ ਦੀ ਚਰਚਾ ਹੈ।